Friday, October 7, 2011

ਜਗਦੇ ਤਾਰੇ .....

-ਮਹਿੰਦਰ ਰਿਸ਼ਮ

ਇਕ ਖੱਤ ਲਿਖਣ ਦਾ ਵਾਅਦਾ ਸੀ ਤੇਰਾ
ਸਾਂਭ-ਸਾਂਭ ਰੱਖਣ ਦਾ ਇਰਾਦਾ ਸੀ ਮੇਰਾ !

ਖੱਤ ਵਿਚ ਦਿਲ ਦਾ ਤੂੰ ਹਾਲ ਸੁਣੌਣਾ ਸੀ
ਤੇਰੀ ਸੌਂਹ ਪੜ੍ਹ ਸਾਡਾ ਦਿਲ ਭਰ ਔਣਾ ਸੀ !

ਮੋਤੀਆਂ ਜਿਹੇ ਅੱਖਰ ਜਿਹੜੇ ਤੂੰ ਪਰੌਣੇ ਸੀ
ਚੁੰਮ-ਚੁੰਮ ਅਸਾਂ ਉਹ ਮੱਥੇ ਨਾਲ ਲੌਣੇ ਸੀ !

ਹਰਫ ਮੇਰੇ ਨਾਂ ਵਾਲੇ ਜਿਹੜੇ ਤੂੰ ਪਾਣੇ ਸੀ
ਮੇਰੇ ਲਈ ਉਹ ਜਗਦੇ ਤਾਰੇ ਬਣ ਜਾਣੇ ਸੀ !

ਦੋ-ਚਾਰ ਸੱਤਰਾਂ ਦਾ ਖੱਤ ਭਾਂਵੇ ਲਿਖਦਾ
ਮੇਰੀ ਸੋਚ ਵਿਚ ਉਹ ਫੁੱਲ ਬਣ ਖਿੜਦਾ !

ਉਡੀਕ ਫਿਰੇ ਓਧਰੀ ਤੇ ਦੇਹਲੀ ਉਦਾਸ ਏ
ਚਿਤ ਡਾਂਵਾਡੋਲ ਪਰ ਨਿੱਕੀ ਜਿਹੀ ਆਸ ਏ !

1 comment:

  1. اک خط لکھن دا وعدہ سی تیرا
    سانبھ-سانبھ رکھن دا ارادہ سی میرا

    خط وچ دل دا توں حالَ سنونا سی
    تیری سونہ پڑھ ساڈا دل بھر اؤنا سی

    موتیاں جہے اکھر جہڑے توں پرونے سی
    چمّ-چمّ اساں اوہ متھے نال لونے سی

    حرف میرے ناں والے جہڑے توں پانے سی
    میرے لئی اوہ جگدے تارے بن جانے سی

    دو-چار ستراں دا خط بھانوے لکھدا
    میری سوچ وچ اوہ پھلّ بن کھڑدا

    اڈیک پھرے اودھری تے دیہلی اداس اے
    چت ڈانواڈول پر نکی جہی آس اے

    ReplyDelete