-ਦੀਪ ਜੀਰਵੀ
-ਅੱਜ ਦੁਸਹਿਰਾ ਹੈ...
...ਬਦਲਦੇ ਸਮਿਆਂ ਦੇ ਨਾਲ
ਮਿਲਾਵਟ ਦੀ
ਮਾਰ ਝੱਲਦਿਆਂ...
...ਗਿਆਨ ਦੀ ਗੰਗੋਤਰੀ...
... ਮੈਲੀ ਗੰਗਾ ਹੋ ਚੁੱਕੀ ਹੈ
ਜਿਸ ਵਿੱਚੋ ਝਾਤ ਮਾਰਿਆ...
...ਝੌਲਾ ਹੀ ਲਭਦਾ ਹੈ
ਅਸਲ ਦੀ ਸ਼ਕਲ...
...ਗਵਾਚੀ ਗਵਾਚੀ ਲੱਗਦੀ ਹੈ.
-੦-
ਰਾਮ
ਜਾਂ
ਰਾਵਣ
ਕੌਣ ਨਾਯਕ ਸੀ
ਕੌਣ
ਖਲਨਾਯਕ...
ਨਿਰਨਾ ਕਰਨ ਯੋਗ
ਵਿਵੇਕ
ਹੈ
ਤਾਂ
ਅਜਾਦ ਹਾਂ ਆਪਾਂ
...
ਅੱਜ ਦੁਸਹਿਰਾ ਹੈ
ਕੀ ਸਾੜਨਾ?
ਕਦੋਂ ਸਾੜਨਾ ?
ਕਿਵੇਂ ਸਾੜਨਾ ?
ਜਾਣਦੇ ਹਾਂ ਆਪਾਂ?
ਸ਼ਾਯਦ ਨਹੀਂ ...
ਜੇ ਹਾਂ
ਜੇ ਹੈ
ਏਨਾ
ਨਿਰਨਾ ਕਰਨ ਯੋਗ ਵਿਵੇਕ
...ਤਾਂ ਅਜਾਦ ਹਾਂ ਆਪਾਂ
-ਦੀਪ ਜੀਰਵੀ
6-10-2011
kanwaldee ji agr eh post copy paste krn ton pehlan menu itlaah krday taa vdhere jchna see shayad
ReplyDelete