Friday, October 7, 2011

ਚੰਦ ਸਵਾਲ .................

-ਗੁਰਮੀਤ ਸੰਧਾ

ਕਹਿੰਦੇ ਅੱਤਿਆਚਾਰੀ ਰਾਵਣ,
ਦੁਸ਼ਟ ਬੜਾ ਵਿਭਚਾਰੀ ਰਾਵਣ ,
ਪਾਪੀ ਤੇ ਦੁਰਾਚਾਰੀ ਰਾਵਣ ,
... ਨੀਚ ਬੜਾ ਹੰਕਾਰੀ ਰਾਵਣ,
ਅੱਖੀਂ ਘੱਟਾ ਪਾ ਰਾਮ ਦੇ
ਸੀਤਾ ਨਾਰ ਚੁਰਾਈ |

ਇਹ ਸੋਚੋ ਕੋਈ ਯੋਧਾ ਭਾਰੀ,
ਨਿੱਕੀ ਜਿਹਦੀ ਭੈਣ ਪਿਆਰੀ ,
ਲਛਮਣ ਨੂੰ ਆਪਣਾ ਦਿਲ ਹਾਰੀ,
ਉਸਨੇ ਨੱਕ ਵੱਢ ਦੁਰਕਾਰੀ ,
ਭੈਣ ਵਿਲਕਦੀ ਆਈ ਘਰ ਨੂੰ ,
ਕੀਕਣ ਸਹਿੰਦਾ ਭਾਈ ?

ਰਾਵਣ ਰਾਜਾ ਮਹਾਂ ਗਿਆਨੀ ,
ਚਰਿੱਤਰਵਾਨ ਯੋਧਾ ਲਾਸਾਨੀ ,
ਘਰ ਅਤਿ ਸੁੰਦਰ ਗੈਰ ਜਨਾਨੀ ,
ਜੇ ਚਾਹੁੰਦਾ ਕਰਦਾ ਮਨ ਮਾਨੀ ,
ਐਪਰ ਸਬਰ ਦਿਖਾਇਆ ਉਸਨੇ ,
ਸੀਤਾ ਅੰਗ ਨਾ ਲਾਈ |

ਸ੍ਰੀ ਰਾਮ ਨੂੰ ਸੀਤਾ ਪਿਆਰੀ,
ਲਾਜਵੰਤ ਗੁਣਵੰਤੀ ਨਾਰੀ ,
ਅਰਧ ਅੰਗਣੀ ਜਨਕ ਦੁਲਾਰੀ ,
ਜਦੋਂ ਕਿਸੇ ਨੇ ਬੋਲੀ ਮਾਰੀ,
ਬਿਨਾ ਕਸੂਰੋਂ ਤਿਆਗ ਕਾਸਨੂੰ ,
ਰਾਹ ਜੰਗਲ ਦੇ ਪਾਈ ?

ਰਾਮ ਪਿਆਰੇ ਅੰਤਰਜਾਮੀ ,
ਘਟ ਘਟ ਜਾਨਣਹਰ ਸਵਾਮੀ ,
ਦੁਨੀਆਂ ਲੱਖ ਕਰੇ ਬਦਨਾਮੀ ,
ਕਿਓਂ ਸੀਤਾ ਦੀ ਭਰੀ ਨਾ ਹਾਮੀ ,
ਅਗਨ ਪ੍ਰੀਖਿਆ ਮੰਗ ਓਸ੍ਤੋੰ ,
ਕਿਓਂ ਕੀਤੀ ਰੁਸਵਾਈ ?

********

1 comment:

 1. کہندے اتیاچاری راون،
  دشٹ بڑا وبھچاری راون ،
  پاپی تے دراچاری راون ،
  نیچ بڑا ہنکاری راون،
  اکھیں گھٹا پا رام دے
  سیتا نعر چرائی |

  ایہہ سوچو کوئی یودھا بھاری
  نکی جہدی بھین پیاری
  لچھمن نوں اپنا دل ہاری
  اسنے نکّ وڈھّ درکاری
  بھین ولکدی آئی گھر نوں
  کیکن سہندا بھائی ؟

  راون راجا مہاں گیانی
  چرتروان یودھا لاثانی
  گھر اتی سندر غیر زنانی
  جے چاہندا کردا من مانی
  ایپر صبر دکھایا اسنے
  سیتا انگ نہ لائی |

  سری رام نوں سیتا پیاری
  لاجونت گنونتی ناری
  اردھ انگنی جنک دلاری
  جدوں کسے نے بولی ماری
  بنا قصوروں تیاگ کاسنوں
  راہ جنگل دے پائی ؟

  رام پیارے انترجامی
  گھٹ گھٹ جاننہر سوامی
  دنیاں لکھ کرے بدنامی
  کیوں سیتا دی بھری نہ حامی
  اگن پریکھیا منگ اوستوں
  کیوں کیتی رسوائی

  ReplyDelete