Friday, October 7, 2011

ਜਿੰਦ

-ਗੁਰਪ੍ਰੀਤ ਸਿੰਘ ਰਾਣਾ
ਤੇਰੀ ਮੇਰੀ ਮੁਕਦੀ ਨਾਹੀ
ਜਿੰਦ ਇਹ ਪੰਡ ਸੁਟਦੀ ਨਾਹੀ
ਮਇਆ ਦਾ ਛਲਾਵਾ ਸੋਹਣਾ
ਤ੍ਰਿਸ਼ਨਾ ਇਹ ਬੁਝਦੀ ਨਾਹੀ
ਹੈ ਪਤਾ ਕਿ ਹੈਂ ਮੌਜੂਦ ਓਹ
ਸਵਾਲ ਬਹੁਤੇ ਜਵਾਬ ਨਾਹੀ
ਹੈ ਇਲਮ ਕੇ ਅੰਗ ਸੰਗ ਓਹ
ਪਰ ਚਿੰਤਾ ਕਿਓਂ ਫੁਕਦੀ ਨਾਹੀ
ਅੱਲਾਹ ਬਾਝੋਂ ਸਾਥੀ ਨਾ ਕੋਈ
ਮਿਤਰ ਸਾਕ ਛਡਦੀ ਨਾਹੀ
ਜਿੰਦ ਨੇ ਇੱਕਲਿਆਂ ਹੀ ਜਾਣਾ
ਜਾਣਦੀ ਹੈ ਪਰ ਮੰਨਦੀ ਨਾਹੀ
ਇਸ ਜਿੰਦੜੀ ਦਾ ਕੀ ਭਰੋਸਾ
ਅੱਜ ਹੈ ਕਲ ਭਲਕੇ ਨਾਹੀ
ਲੜ ਲਗ ਰਾਣੇ ਓਸ ਦਾਤੇ ਦੇ
ਫੜ ਪੱਲਾ ਫੇਰ ਛੱਡੀ ਨਾਹੀ

No comments:

Post a Comment