-ਗੁਲਸ਼ਨ ਦਿਆਲ
ਕਿੰਨਾ ਨਸ਼ਾ ! ਕਿੰਨੀ ਖੁਮਾਰੀ !!
ਪਿਆਰ ਤੇਰੇ 'ਚ
ਚਿੱਤ ਕਰਦਾ
ਸੌਂ ਜਾਵਾਂ ਹਮੇਸ਼ਾ ਲਈ
ਅੱਖਾਂ ਮੀਚ
ਮਰ ਹੀ ਜਾਵਾਂ ਮੈਂ
ਹੋਠਾਂ ਤੇ ਨਾਂ ਤੇਰਾ ਲਈ ....
ਚੁੱਪ ਚਾਪ
ਪਰ ਭਰੀ ਭਰੀ
ਸ਼ਾਂਤ ਤੇ
ਰੱਜੀ ਰੱਜੀ ਜੇਹੀ
ਗਾਉਂਦੀ ਹੋਈ ਖਾਮੋਸ਼ੀ
ਭਰਿਆ ਭਰਿਆ
ਮੇਰਾ ਖਿਲਾਅ
ਅਡੋਲ ਸਰੀਰ
ਹਵਾ 'ਚ ਤਿਰਦੀ
ਭਿੰਨੀ ਭਿੰਨੀ ਖੁਸ਼ਬੂ
ਚੌਹੀਂ ਪਾਸੀਂ ਫੈਲਦੀ
ਮਹਿਕਦੀ , ਮਹਿਕਾਉਂਦੀ
ਤਿਰਦੀ , ਫੈਲਦੀ
ਫਿਰ ਵੀ ਮੇਰੀ ਸੁਰਤ
ਉਸ 'ਚ ਵਸੀ
ਰੂਹ ਮੇਰੀ
ਉਸੇ ਇੱਕ 'ਚ
ਅਟਕੀ
ਕਿਓਂ ਹੈ ਇਸ ਤਰ੍ਹਾਂ
ਇੱਕੋ ਥਾਂ ਜੜ੍ਹੀ
ਪਰ ਫਿਰ ਵੀ
ਚੌਹੀਂ ਪਾਸੀ ਹਾਂ ਮੈਂ !!!
ਪਿਆਰ ਤੇਰੇ 'ਚ
ਚਿੱਤ ਕਰਦਾ
ਸੌਂ ਜਾਵਾਂ ਹਮੇਸ਼ਾ ਲਈ
ਅੱਖਾਂ ਮੀਚ
ਮਰ ਹੀ ਜਾਵਾਂ ਮੈਂ
ਹੋਠਾਂ ਤੇ ਨਾਂ ਤੇਰਾ ਲਈ ....
ਚੁੱਪ ਚਾਪ
ਪਰ ਭਰੀ ਭਰੀ
ਸ਼ਾਂਤ ਤੇ
ਰੱਜੀ ਰੱਜੀ ਜੇਹੀ
ਗਾਉਂਦੀ ਹੋਈ ਖਾਮੋਸ਼ੀ
ਭਰਿਆ ਭਰਿਆ
ਮੇਰਾ ਖਿਲਾਅ
ਅਡੋਲ ਸਰੀਰ
ਹਵਾ 'ਚ ਤਿਰਦੀ
ਭਿੰਨੀ ਭਿੰਨੀ ਖੁਸ਼ਬੂ
ਚੌਹੀਂ ਪਾਸੀਂ ਫੈਲਦੀ
ਮਹਿਕਦੀ , ਮਹਿਕਾਉਂਦੀ
ਤਿਰਦੀ , ਫੈਲਦੀ
ਫਿਰ ਵੀ ਮੇਰੀ ਸੁਰਤ
ਉਸ 'ਚ ਵਸੀ
ਰੂਹ ਮੇਰੀ
ਉਸੇ ਇੱਕ 'ਚ
ਅਟਕੀ
ਕਿਓਂ ਹੈ ਇਸ ਤਰ੍ਹਾਂ
ਇੱਕੋ ਥਾਂ ਜੜ੍ਹੀ
ਪਰ ਫਿਰ ਵੀ
ਚੌਹੀਂ ਪਾਸੀ ਹਾਂ ਮੈਂ !!!
Kawaldeep , Thanks a lot , that is so nice of you.....
ReplyDelete