Letters to the Editor

Send your letters directly addressed to Editor(s) as comments to this page.
__________________________________________________________________________




2 comments:

  1. ::: ਰਾਵਣ :::
    ( ਬਿਕਰਮਜੀਤ ਸਿੰਘ 'ਜੀਤ'
    sethigem@yahoo.com )

    ਪਾਪ ਕਮਾਇਆ ਸੀ ਰਾਵਣ ਨੇਂ
    ਸਦੀਆਂ ਤੋਂ ਓਹ ਫੂਕਿਆ ਜਾਵੇ
    ਸੱਚ ਭਲਾਈ ਓੜਕ ਉਭਰੇ
    ਝੂਠ ਬੁਰਾਈ ਲਾਹਨਤ ਖਾਵੇ

    ਪਰ ਅਜ ਸਰੇ-ਆਮ ਹਾਂ ਫ਼ਿਰਦੇ
    ਰਾਵਣ ਵਰਗੇ ਕਰਮ ਅਸਾਂ ਦੇ
    ਪਾ ਕੇ ਉੱਪਰ ਖੱਲ ਭੇਡ ਦੀ
    ਪਰ ਤਨ ਧਨ ਤੇ ਨਜ਼ਰ ਟਿਕਾਂਦੇ

    ਭੇਖੀ ਭਗਤ ਹਾਂ ਬਗਲੇ ਵਰਗੇ
    ਧਰਮ ਕਰਮ ਦੀ ਡੋੰਡੀ ਕਰੀਏ
    ਕਥਨੀ ਕਰਨੀ ਵੱਖ ਵੱਖ ਸਾਡੀ
    ਨਿਜ-ਹਿਤ ਕਾਰਣ ਆਗੂ ਬਣੀਏ

    ਈਸ਼ਵਰ ਦੇਵੇ ਸਦਬੁਧੀ ਸਾਨੂੰ
    ਮੱਤ ਸਾਡੀ ਹੁਣ ਆਵੇ ਥਾਂ
    ਲਈਏ ਮੂਲ ਪਛਾਣ ਆਪਣਾਂ
    ਸੱਚੇ ਪਿਤਾ ਦਾ ਜਪੀਏ ਨਾਂ

    ਆਓ ਚੁਕਿਏ ਮਿਲ ਕੇ ਬੀੜਾ
    ਬਣਾਈਏ ਸੁਥਰਾ ਇਹ ਸੰਸਾਰ
    ਕਰੀਏ ਕਰਮ ਸਦ ਉੱਚੇ ਸੁੱਚੇ
    ਰਾਵਣ ਮਨ ਚੋਂ ਸੁੱਟੀਏ ਬਾਹਰ

    ਅਸੀਂ ਪ੍ਰਭੂ ਦੀ ਅੰਸ਼ ਹਾਂ ਸਾਰੇ
    ਇਹ ਗਲ ਪੱਕੀ ਲਈਏ ਜਾਣ
    ਕੱਲ ਵੀ ਸਤਯੁਗ ਵਾਂਗੂੰ ਲੱਗੇ
    ਕਰੀਏ ਉੱਦਮ ਰੱਬ ਦੇਵੇ ਤਾਣ

    'ਜੀਤ' ਦੀ ਮਨਸ਼ਾ ਹੋਵੇ ਪੂਰਨ
    ਕਰੇ ਮੇਹਰ ਓਹ ਸੱਚਾ ਸਾਈਂ
    ਦਾਨਵਤਾ ਦੀ ਬੱਲੇ ਹੋਲੀ
    ਜਿੱਤੇ ਮਾਨਵਤਾ ਹਰ ਥਾਈਂ
    =====================


    ::: RAVAN :::

    ( Bikramjit Singh ‘Jit’ – sethigem@yahoo.com )

    PAAP KAMAIYAA SEE RAVAN NE
    SADIYAAN TAO OH PHOOKIYAA JAAVE
    SACH BHALAYEE ODAK UBHRE
    JHOOTH BURAYEE LAHNAT KHAVE

    PAR AJJ SARE-AAM HAAN PHIRDE
    RAVAN VARGE KARAM ASAANDE
    PAA KE UPPER KHALL BHED DEE
    PAR TANN DHANN TE NAZAR TIKANDE

    BHEKHEE BHAGAR HAAN BAGLE WARGE
    DHARAM KARAM DI DONDI KARIYE
    KATHNI KARNEE VAKH VAKH SAADI
    NIJ-HITT KASRAN AAGU BANIYE

    ISHWAR DEVE SADBUDHI SAANU
    MATT SAADI HUN AAVE THAAN
    LAYIE MOOL PACHHAAN AAPNAAN
    SACHE PITA DA JAPIYE NAAN

    AAO CHUKKIYE MILL KE BEEDAA
    BANAIYE SUTHRA EH SANSAAR
    KARIYE KARAM SADD UCHE SUCHE
    RAVAN MAN CHAON KADHIYE BAHAR

    ASSI PRABHU DI ANSH HAAN SAARE
    EH GALL PAKKI LAIYE JAAN
    KALL VI SATYUG VAANGUN LAGGE
    KARIYE UDDAM RABB DEVE TAAN

    ’JIT’ DI MANSHAA HOVE POORAN
    KARE MEHAR OH SACHAA SAYEEN
    DANAVTAA DI BALLE HOLI
    JITTE MANAVTAA HAR THAYEEN

    ==============================

    ReplyDelete
  2. ਦਿਵਾਲੀ ....ਕੇ.... ਦਿਵਾਲਾ....
    ਇਕ ਅਨੁਮਾਨ ਦੇ ਮੁਤਾਬਿਕ ਇਸ ਦਿਨ ਨੂੰ ਮਨਾਣ ਵਾਸਤੇ ਅਰਬਾਂ ਰੁਪੇ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ! ਜਿਸ ਨਾਲ ਕੁਝ ਦੇਰ ਦੀ ਖੁਸ਼ੀ ਵਾਸਤੇ ,ਕਿਨੇ ਲੋਗ
    ਇਸ ਆਤਿਸ਼ਬਾਜ਼ੀ ਦੀ ਅੱਗ ਵਿਚ ਸੜ੍ਹ ਮਰਦੇ ਹਨ !ਕਿਨੇ ਲੋਗ ਗੰਭੀਰ ਰੂਪ ਚ ਜਖਮੀ ਹੁੰਦੇ ਹਨ ,ਇਸ ਦੁਨੀਆ ਦੀ ਹਵਾ ਵਿਚ ਕਿੰਨਾਂ ਕੁ ਖਤਰਨਾਕ ਧੁਆਂ ਰਲਦਾ ਹੈ ਤੇ ਅਗਲੇ ਦਿਨ ਸਿਵਾਏ ਕੁਝ ਸੜ੍ਹੇ ਕਾਗਜਾਂ ਦੇ ਢੇਰਾਂ ਤੋਂ ,ਹੋਰ ਕੁਝ ਨਹੀ ਬਚਦਾ !
    ਤੇ ਇਸ ਦਿਨ ਦੀ ਖੁਸ਼ੀ ਚ ਹੋਰ ਵਾਧਾ ਕਰਨ ਵਾਸਤੇ ਦਿਵਾਲੀ ਦੀ ਰਾਤ ਨੂ ਅਰਬਾਂ ਰੁਪਇਆ ਜੂਏ ਰਾਹੀਂ ਇਦਰ ਓਦਰ ਹੋ ਜਾਂਦਾ ਹੈ (ਕਿਓਂ ਕੇ ਕਿਹਾ ਜਾਂਦਾ ਹੈ ਕੀ ਜੋ ਇਸ ਦਿਨ ਜੁਆ ਨਹੀ ਖੇਡਦਾ ਓਹ ਖੋਤੇ ਦੀ ਜੁਨੇ ਪੈਂਦਾ ਹੈ ....ਹਾਹਾ ਹਾ ਹਾ ) ਅਗਲੀ ਜੂਨ ਦਾ ਤੇ ਪਤਾ ਨਹੀ ਪਰ ਅਗਲੇ ਦਿਨ ਜੁਆ ਹਾਰਨ ਵਾਲੇ ਦੀ ਹਾਲਤ ਕੁੱਤੇ ਨਾਲੋਂ ਵੀ ਮਾੜ੍ਹੀ ਹੋ ਜਾਂਦੀ ਹੈ, ਤੇ ਪਤਾ ਨਹੀ ਕਿੰਨੇ ਘਰ ਬਰਬਾਦ ਹੋ ਜਾਂਦੇ ਹਨ !
    ਪੁਰਾਣੇ ਸਮੇ ਤੋਂ ਚਲੀਆਂ ਆ ਰਹੀਆਂ ਪ੍ਰਥਾ ਦੇ ਮੁਤਾਬਿਕ ਅਸੀਂ ਇਸ ਦਿਨ ਨੂ ਰਲ ਮਿਲ ਕੇ ਮਨਾਉਂਦੇ ਹਾਂ ਪਰ ਸਾਡਾ ਇਹ ਖੁਸ਼ੀ ਮਨਾਣ ਦਾ ਤਰੀਕਾ ਕਿਸ ਪਾਸੇ ਜਾ ਰਿਹਾ ਹੈ ਕਿਸੇ ਕੋਲ ਸੋਚਣ ਦਾ ਤੇ ਇਸ ਤੇ ਵਿਚਾਰ ਕਰਨ ਦਾ ਵਕ਼ਤ ਨਹੀ ਹੈ!ਜੇ ਸੋਚਣ ਦਾ ਵਕ਼ਤ ਹੈ ਤਾਂ ਉਸ ਤੇ ਅਮਲ ਕਰਨ ਦੀ ਜੁਰ੍ਰਤ ਨਹੀ ਹੈ !ਅੱਜ ਵੀ ਹਰ ਇਨਸਾਨ ਉਸੇ ਰਿਵਾਜ਼ ਤੇ ਓਨਾ ਹੀ ਕੁਰੀਤੀਆਂ ਚ ਫ੍ਸੇਆ ਹੈ!
    ਫੇਸ ਬੁਕ ਦੀ ਆਮਦ ਨੇ ਜਿਥੇ ਦੁਨਿਆ ਭਰ ਦੇ ਲੋਕਾਂ ਨੂੰ ਇਕ ਦੂਜੇ ਦੇ ਬਹੁਤ ਨੇੜ੍ਹੇ ਲੈ ਆਂਦਾ ਹੈ ਓਥੇ ਹੀ ਆਪਸੀ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਦਿੱਤਾ ਹੈ ਤਾਂ ਜੋ ਅਸੀਂ ਇੱਕ ਦੂਜੇ ਦੀਆਂ ਚੰਗੇਆਈਆਂ ਨੂੰ ਆਪਣਾ ਸਕੀਏ ਤੇ ਆਪਣੀਆਂ ਬੁਰਾਈਆਂ ਤੇ ਗਉਰ ਕਰ ਕੇ ਓਹਨਾ ਤੋਂ ਖੇਹ੍ਢਾ ਛੁਰ੍ਹਾ ਸਕੀਏ ! ਸੋ ਇਹ੍ਹ ਫਾਲਤੂ ਖਰਚੇ ਬੰਦ ਕਰ ਕੇ ਸਾਨੂ ਇਹੀ ਪੈਸਾ ਕਿਸੇ ਚੰਗੇ ਤੇ ਸਾਰਥਕ ਪਾਸੇ ਲਗਨਾ ਚਾਹਿਦਾ ਹੈ......ਤੇ ਇਸ ਸੁੰਦਰ ਤੇਓਹਾਰ ਨੂ ਕਿਸੇ ਸੁੰਦਰ ਤਰੀਕੇ ਨਾਲ ਮਨਾਨਾ ਚਾਹਿਦਾ ਹੈ ਜਿਸ ਵਿਚ ਇਹ ਸਭ ਕੁਰੀਤੀਆਂ ਤੇ ਕਮਜੋਰੀਆਂ ਨਾ ਹੋਣ ......
    ਆਪ ਸਭ ਦੋਸਤਾਂ ਨੂ ਦਿਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ .........
    ਬਲਵਿੰਦਰ ਸਿੰਘ ਬਮਰਾਹ ....

    ReplyDelete