Sunday, October 16, 2011

ਨਜ਼ਮ

- ਗੁਲਸ਼ਨ ਦਿਆਲ
ਲੰਮੀ ਉਡੀਕ
ਮੱਠੀ ਮੱਠੀ ਪੀੜ੍ਹ
ਲਹਿਰਾਂ ਵਾਂਗ
ਉੱਠਦੇ ਵਲ੍ਹਵਲ੍ਹੇ
ਤੜਫਦੀ ਰੀਝ
ਪਿਆਸ ਮੇਰੀ
ਪਿਆਸ ਨਾਲ ਹੀ
ਰੱਜੀ ਰੱਜੀ
ਤੇਰੀ ਹਾਕ ਨੇ
ਚੁੰਮਿਆ ਸਾਨੂੰ
ਇੰਜ ਲੱਗਾ ਜਿਵੇਂ
ਲੱਖਾਂ ਸੂਰਜ
ਗੱਲ ਲੱਗੇ ਮੇਰੇ
ਮੇਰੀ ਤੜਫ ਨੂੰ
ਤੂੰ ਚੁੱਕ ਚੁੱਕ ਚੁੰਮੇ
ਤੇ ਹੱਸ ਕੇ ਛੇੜ੍ਹੇ
" ਭੁੱਖੀ ਜਿਹੀ ਕੁੜੀ "
ਤੇ ਫਿਰ ਤੂੰ
ਚੇਹਰਾ ਮੇਰੇ
ਅੱਗੇ ਕਰ ਆੱਖੇ
" ਦੇਖ " - ਭੁੱਖ ਨਾਲ
ਮੈਂ ਵੀ ਰੱਜਿਆ ਪਿਆ "
ਦੋਵੇਂ ਹੱਸਦੇ ਹਾਂ
ਦੋਹਾਂ ਨੂੰ
ਇਹ ਭੁੱਖ , ਇਹ ਪਿਆਸ
ਰੱਜੀ ਜੇਹੀ ਕਿਓਂ ਲੱਗੇ ?
ਸਵੇਰੇ ਸਵੇਰੇ
ਆਵਾਜ਼ਾਂ ਦੀਆਂ ਤਰੰਗਾ ਨਾਲ
ਛੂਹਿਆ ਜਿਓਂ
ਇੱਕ ਦੂਜੇ ਨੂੰ
ਇਸ ਤਰ੍ਹਾਂ ਲੱਗਿਆ
ਧੁੱਪ ਤੇ ਚੰਨ ਚਾਨਣੀ ਨੇ
ਇੱਕਠਿਆ ਹੋ
ਨੁਹਾਇਆ ਹੈ ਸਾਨੂੰ
ਮੇਰੀ ਜਾਨ
ਇੰਝ ਕਿਓਂ ਲੱਗੇ
ਜਿਵੇਂ ਇਹ ਕਾਇਆਨਾਤ
ਸਾਰੀ ਸਿਰਫ
ਤੇਰੇ ਤੇ ਮੇਰੇ ਲਈ
ਹੀ ਬਣੀ ਹੈ ?

No comments:

Post a Comment