Saturday, October 8, 2011

ਰੀਝਾਂ ਤੇ ਰਮਜ਼ਾਂ...

-ਜਗਦੀਸ਼ ਕੌਰ

ਹਰ ਰੋਜ਼ ਜ਼ਿੰਦਗੀ ... ਜੋ ਮੈਨੂੰ ਸਿਖਾਉਂਦੀ ਹੈ... ਪੋਲੇ ਜਿਹੇ... ਆਪਣੇ ਭੇਤਾਂ ਦੀਆਂ ਰਮਜ਼ਾਂ ਸੁਝਾਉਂਦੀ ਹੈ... ਹਰ ਪਲ ਰੀਝਾਂ ਦੀਆਂ ਤਰੰਗਾਂ ਛੇੜਦੀ ਹੈ... ਤੇ ਮਨੁੱਖ ਆਪਣੇ ਇਸ ਕਰਮ-ਖੇਤਰ ਵਿਚ ..ਇਨ੍ਹਾਂ ...ਰੀਝਾਂ ਤੇ ਰਮਜ਼ਾਂ ...ਨੂੰ ਪਾਲ਼ਦਾ ਹੋਇਆ ਤੁਰਦਾ ਰਹਿੰਦਾ ਹੈ...ਦੋਸਤੋ... ਇਸ ਮਹਾਂਵਾਕ ਨਾਲ... ਰੀਝਾਂ ਤੇ ਰਮਜ਼ਾਂ.... ਦੀ ਇਕ ਲੜੀ ਪਰੋਣ ਦਾ ਯਤਨ ....

"ਜੋ ਬ੍ਰਹਿਮੰਡੇ ਸੋਈ ਪਿੰਡੇ".....ਭਗਤ ਪੀਪਾ

ਯਾਤਰਾ... ਭ੍ਰਮਣ... ਇਸ ਵਿਚੋਂ ਮੈਨੂੰ ... ਇਕ ਗੱਲ ... ਜਿਹੜੀ ਸਮਝ ਆਈ ਹੈ... ਉਹ ਇਹ ਕਿ... ਜਿੰਨੀ ਯਾਤਰਾ ਤੁਸੀਂ ਬਾਹਰ ਕਰਦੇ ਹੋ... ਓਨੀ ਹੀ ਇਹ ਯਾਤਰਾ... ਤੁਹਾਡੇ ਅੰਦਰ ਵੱਲ ਨੂੰ ਤੁਰਦੀ ਹੈ...!  ਕੁਦਰਤ ਦੇ ਮਹਾਂ-ਦਰਸ਼ਨ... ਸਾਗਰਾਂ ਦਾ ਮਹਾਂ-ਸੰਗੀਤ... ਤੁਹਾਨੂੰ ਅੰਦਰੋਂ ਵੱਡਾ ਕਰਦਾ ਹੈ... ਅਤਿ ਵਿਸ਼ਾਲ..!  ਪਰਦੇਸੀ ਮਨ ਲਈ .. 'ਸਭ ਦੇਸ ਪਰਾਇਆ'... ਕਿਉਂ ਹੋ ਜਾਂਦੇ..?..ਨਾਨਕ ਦੀ ਇਹ ਗੱਲ ਮੈਨੂੰ ਹੁਣ ਹੋਰ ਤਰਾਂ ਸਮਝ ਆਉਂਦੀ ਹੇ...! ਤੁਸੀਂ ਹੱਦਬੰਦੀਆਂ ਤੋਂ ਉੱਪਰ ਉੱਠ  ਜਾਂਦੇ ਹੋ... ਥਾਵਾਂ ਦੇ ਬੰਧੇਜ ਤੋਂ ਮੁਕਤ ਹੋ ਜਾਂਦੇ ਹੋ... !.. ਪਤਾ ਨਹੀਂ ਕਿਹੀ ਹੈ ਇਹ .. ਮੁਹੱਬਤੀ ਖਿੱਚ.. ਜੋ ਤੁਹਾਨੂੰ ..ਅਨੰਤ ਥਲਾਂ ਨੂੰ ਚੀਰਦੀ...  ਅਥਾਹ ਸਾਗਰਾਂ ਤੋਂ ਪਾਰ ਲੈ ਤੁਰਦੀ ਹੈ... ! .. ਹੇ ਨਾਨਕ !..ਤੇਰੀਆਂ ਯਾਤਰਾਵਾਂ ਨੂੰ ਪ੍ਰਣਾਮ... !.. ਤੇਰੀਆਂ ਚਿੰਤਨ-ਉਦਾਸੀਆਂ ਨੂੰ ਨਮਸਕਾਰ... !!

No comments:

Post a Comment