Saturday, October 8, 2011

ਐ ਦਿਲਾ .....ਆਪਾਂ ਕਿੰਨੇ ਕੱਲੇ

-ਸ਼ਿੰਦਰ ਸੁਰਿੰਡ

ਐ ਦਿਲਾ .........
ਤੂੰ ਐਨਾ ਨਾ ਧੜਕ ।
ਗੁਆਚ ਜਾ ਕਿਤੇ ,
ਮੁੱਕ ਜਾਵੇ ਨਿੱਤ ਨਿੱਤ ਦੀ ਰੜਕ ।

ਐ ਦਿਲਾ .........
ਤੇਰਾ ਕੀ ਕਰਾਂ ?
ਦੱਸੀਂ ਜਰਾ ,
ਸਾਡੇ ਚ ਤਾਂ ਰਹੀ ਨਾਂ ਕੋਈ ਮੜਕ ।

ਐ ਦਿਲਾ .........
ਤੂੰ ਚੋਰੀ ਹੀ ਹੋ ਜਾ
ਜਾਂ ਕਿਤੇ ਖੋ ਜਾ ।
ਤੇ ਜਾ ਕੇ ਕਿਸੇ
ਹੋਰ ਸੀਨੇ ਧੜਕ ।

ਐ ਦਿਲਾ .........
ਆਪਾਂ ਕਿੰਨੇ ਕੱਲੇ ;
ਕੱਲ-ਮ-ਕੱਲੇ ।
ਕੱਲਾ ਰੁੱਖ ਜਿਦਾਂ ਸੁੰਨੀ ਸੜਕ ।

ਐ ਦਿਲਾ .........
ਕੋਈ ਸਾਂਭ ਲਵੇ ਤੈਨੂੰ ,
ਸੀਨੇ ਲਾ ਲਵੇ ਤੈਨੂੰ ,
ਤੇ ਸਾਡੇ ਵਿਹੜੇ
ਹੋਵੇ ਨਾਂ ਖੜਕ ।

ਐ ਦਿਲਾ .........
ਕੀ ਜਾਣੇ ਨਾਂ ਤੂੰ ?
ਐਨਾ ਅਨਜਾਣ ਤੂੰ ?
ਸਾਡੇ ਪੋਰ ਪੋਰ ,
ਬਿਰਹੋਂ ਦਿ ਰੜਕ ।

No comments:

Post a Comment