Saturday, October 8, 2011

ਅਸਲੀ ਨਕਲੀ

- ਸੰਪੂਰਨ ਸਿੰਘ 'ਝੱਲਾ' ਫਰੀਦਕੋਟੀ ( ਮਰਹੂਮ )
ਅਸਲੀ ਮੌਤ ਨਹੀਂ ਕੋਈ ਵੀ ਮਰ ਸਕਦਾ,ਪਵੇ ਲੋੜ ਤਾਂ ਮਿਲੇ ਵਿਉਹ ਨਕਲੀ
ਨਕਲ ਅਸਲ ਤੋਂ ਵਧਕੇ ਚਮਕਦੀ ਏ, ਏਥੇ ਕੇਸਰ ਕਸਤੂਰੀ ਘਿਉ ਨਕਲੀ
ਅੱਜ ਕੱਲ ਨਕਲੀ ਭਲਵਾਨਾਂ ਦੇ ਹੱਥ ਅੰਦਰ ਟਕੂਆ,ਡਾਂਗ,ਗੰਡਾਸਾ,ਛਵੀ ਨਕਲੀ
ਰੋਹਬ ਨਾਲ ਸਟੇਜ 'ਤੇ ਗੱਜਦੇ ਨੇ,ਅਸਲੀ ਕਵਿਤਾ ਚੁਰਾਕੇ ਕਵੀ ਨਕਲੀ
ਅਸਲੀ ਕਸਮ ਕੋਈ ਸੱਜਣਾਂ ਪਾਈ ਹੋਈ ਏ, ਪੈਸੇ ਲਓ ਅਸਲੀ ਮਾਲ ਦਿਓ ਨਕਲੀ
ਕਿਹੜੀ ਨਕਲ ਦੀ ਕਰੇਂਗਾ ਨਕਲ 'ਝੱਲੇ' ,ਏਥੇ ਮਾਂ ਨਕਲੀ ਏਥੇ ਪਿਓ ਨਕਲੀ

No comments:

Post a Comment