Sunday, October 23, 2011

ਬਿੰਦੀ / بندی

ਬਿੰਦੀ ਬਿੰਦੀ ਤੇ ਹਰ ਕੋਈ ਆਖਦਾ ਹੈ ਹੁੰਦੀ ਜੱਗ ਦੇ ਵਿੱਚ ਹਜ਼ਾਰ ਬਿੰਦੀ
ਇੱਕ ਅੱਗੇ ਬਿੰਦੀ ਦੂਜੀ ਪਿੱਛੇ ਬਿੰਦੀ ਬਿੰਦੀ ਬਿੰਦੀ ਦੇ ਇੱਕ ਵਿਚਕਾਰ ਬਿੰਦੀ
ਜਦੋਂ ਸੁੰਨ ਅਵਸਥਾ 'ਚ ਮਨ ਜਾਵੇ ਲੱਗਣ ਲੱਗ ਪੈਂਦੀ "ਠੰਡੀ ਠਾਰ"
ਬਿੰਦੀ
ਰੌਲ਼ਾ ਜਦੋਂ ਵਿਚਾਰਾ ਦਾ ਆਣ ਪੈਂਦਾ ਲੱਗੇ ਜਿੰਦੜੀ ਨੂੰ "ਤੱਤੀ ਤਾਰ" ਬਿੰਦੀ
ਤੁਸੀ ਬਿੰਦੀਆਂ ਪਾਕੇ ਭੱਜ ਚੱਲੇ ਸਾਡੀ ਜਿੰਦ ਤੇ ਬਿੰਦੀਆਂ ਭਾਰ ਬਣੀਆਂ
ਜਿਹੜੇ ਸ਼ਬਦ ਲਿਖਦੇ ਫੁੱਲਾਂ ਵਾਂਗ ਲਗਦੇ ਇਹ ਤਾਂ ਬਿੰਦੀਆਂ ਸਮਝ ਲੋ ਖਾਰ ਬਣੀਆਂ

----------------------------------------------------------------------------------------

بندی بندی تے ہر کوئی آکھدا ہے ہندی جگّ دے وچّ ہزار بندی
اک اگے بندی دوجی پچھے بندی بندی بندی دے اک وچکار بندی
جدوں سنّ اوستھا 'چ من جاوے لگن لگّ پیندی "ٹھنڈی ٹھار" بدی
رولا جدوں وچارا دا آن پیندا لگے جندڑی نوں "تتی تار" بندی
تسی بندیاں پاکے بھجّ چلے ساڈی جند تے بندیاں بھار بنیاں
جہڑے شبد لکھدے پھلاں وانگ لگدے ایہہ تاں بندیاں سمجھ لو خار بنیاں

– ਜਸਵਿੰਦਰ ਸਿੰਘ ਅਨਾਮ /   جسوندر سنگھ انام  

====================================================

ਅਰਥ ਹੀਣ ਨ੍ਹਾਂ ਬਿੰਦੀ ਨੂੰ ਆਖਿਓ ਜੀ
ਬਿੰਦੀ ਵਡੇ ਵਡੇ ਹੈ ਕਮਾਲ ਕਰਦੀ
ਲਫਜਾਂ ਬਾਹਦ ਲਗੇ ਗੱਲ ਮੁੱਕ ਜਾਂਦੀ
ਡਾਟ ਕਾਮ 'ਚ ਲਗ ਈ-ਮੇਲ ਬਣਦੀ
ਰੁਪੈ ਪੰਜਾਹ ਹੋਣ ਜੇ ਲੱਗੇ ਪੰਜਾਹ ਬਾਹਦ
ਪਹਿਲਾਂ ਪੰਜਾਹ ਦੇ ਹੋਵੇ ਅਠਾਨੀ ਬਣਦੀ
ਇਕ ਇਕ ਬਿੰਦੀ 'ਚ ਹੈ ਬ੍ਰੇਹਮੰਡ ਜਾਣੋ
ਲੱਗੇ ਛੋਟੀ ਪਰ ਕੰਮ ਅਪਾਰ ਕਰਦੀ
ਬਿਨਾ ਬਿੰਦੀ ਦੇ ਗਣਿਤ ਨਹੀ ਹੋ ਸਕਦਾ
ਬਿੰਦੀ ਇਸ਼ਾਰੀਆ ਬਣ ਕੰਮ ਰਾਸ ਕਰਦੀ
ਬਣਕੇ ਸਿਗਨਲ ਹਰੀ ਤੇ ਲਾਲ ਬਿੰਦੀ
ਮੋਟਰ ਗੱਡੀਆਂ ਨੂੰ ਹੈ ਰਾਹ ਦਸਦੀ
ਬਣਕੇ ਤਾਰਾ ਜੇ ਚਮਕੇ ਵਿਚ ਅਰਸ਼ੀਂ
ਰੇਗਿਸਤਾਨ ਦੇ ਰਾਹੀਆਂ ਨੂੰ ਰਾਹ ਦਸਦੀ
ਲਖਾਂ ਬਿੰਦੀਆਂ ਨਾਲ ਬਣਦੀ ਇਕ ਫ਼ੋਟੋ
ਭੇਦ ਵਡਾ ਹੈ ਇਹ ਖੁਰਦਬੀਨ ਦਸਦੀ
'ਜੀਤ' ਭੇਦਾਂ ਦੀ ਭਰੀ ਹੈ ਹਰ ਬਿੰਦੀ
ਵੇਖੋ ਚੰਨ ਤੋਂ ਲਗੇਗੀ ਧਰਤ ਬਿੰਦੀ

----------------------------------------------------------------------------------------
ارتھ ہین نھاں بندی نوں آکھؤ جی
بندی وڈے وڈے ہے کمال کردی
لفظاں باہد لگے گلّ مکّ جاندی
ڈاٹ کام 'چ لگ ای-میل بندی
روپے پنجاہ ہون جے لگے پنجاہ باہد
پہلاں پنجاہ دے ہووے اٹھانی بندی
اک اک بندی 'چ ہے بریہمنڈ جانو
لگے چھوٹی پر کم اپار کردی
بنا بندی دے گنت نہی ہو سکدا
بندی اشاریہ بن کم راس کردی
بنکے سگنل ہری تے لال بندی
موٹر گڈیاں نوں ہے راہ دسدی
بنکے تارہ جے چمکے وچ عرشیں
ریگستان دے راہیاں نوں راہ دسدی
لکھاں بندیاں نال بندی اک فوٹو
بھید وڈا ہے ایہہ خودبین دسدی
'جیت' بھیداں دی بھری ہے ہر بندی
ویکھو چن توں لگیگی دھرت بندی

– ਬਿਕਰਮਜੀਤ ਸਿੰਘ ਜੀਤ / بکرمجیت سنگھ جیت

No comments:

Post a Comment