Sunday, October 23, 2011

ਰੈਲੀ

- ਡਾ. ਅਮਰੀਕ ਸਿੰਘ ਕੰਡਾ
ਇਲੈਕਸ਼ਨਾਂ ਦੇ ਦਿਨ ਨੇ । ਸਰਕਾਰਾਂ ਪਰੇਸ਼ਾਨ ਨੇ ਇਕ ਦੂਜੇ ਦੀਆਂ ਸਰਕਾਰਾਂ ਤੋਂ ਇਸ ਲਈ ਆਪਣੀ ਆਪਣੀ ਪਾਰਟੀ ਦੀ ਸ਼ਾਨ ਸ਼ੌਕਤ ਤੇ ਦਬਦਬਾ ਕਾਇਮ ਰੱਖਣ ਲਈ ਰੈਲ੍ਹੀਆਂ ਕੀਤੀਆਂ ਜਾ ਰਹੀਆਂ ਨੇ । ਵੱਧ ਤੋਂ ਵੱਧ ਇੱਕਠ ਵਿਖਾਉਣ ਲਈ ਵਰਤਮਾਨ ਸਰਕਾਰ ਦੇ ਮੁੱਖ ਮੰਤਰੀ ਨੇ ਦੂਸਰੀ ਸਟੇਟ ਚੋ ਬੰਦਿਆਂ ਨੂੰ ਦਿਹਾੜੀ ਤੇ ਰੈਲੀ ਲਈ ਰੈਲੀ ਤੋਂ ਇਕ ਦਿਨ ਪਹਿਲਾਂ ਹੀ ਬੁਲਾ ਲਿਆ ਸੀ ਬੱਸਾਂ,ਗੱਡੀਆਂ,ਟਰੇਨਾਂ ਭਰ ਭਰ ਆ ਰਹੀਆਂ ਨੇ । ਰਾਤ ਨੂੰ ਉਹਨਾਂ ਸਭ ਨੂੰ ਰੋਟੀ ਨਸ਼ਾ ਪੱਤਾ ਸਭ ਕੁਝ ਮਿਲਿਆ । ਇਹ ਦਿਹਾੜੀ ਤੋਂ ਵੱਖਰਾ ਹੈ । ਠਾਂਠਾਂ ਮਾਰਦਾ ਇਕੱਠ ਪੱਤ੍ਰਰਕਾਰਾਂ ਦਾ ਜਾਣਾ ਤਾਂ ਸੁਭਾਵਿਕ ਹੀ ਸੀ । ਇਹ ਸਾਰੇ ਮਜਦੂਰ ਲਗਦੇ ਸਨ । ਰੈਲੀ ਵਰਕਰ ਨੂੰ ਪੱਤਰਕਾਰ ਪੁੱਛ ਰਿਹਾ ਸੀ
“ਤੁਹਾਡਾ ਮੁਖ ਮੁੱਦਾ ਕੀ ਤੇ ਤੁਸੀਂ ਕਿਹੜੀ ਪਾਰਟੀ ਨੂੰ ਲੋਕਾਂ ਦੀ ਪਾਰਟੀ ਕਹਿੰਦੇ ਹੋ….?”
“ਹੂੰ ਜੀ ਚਾਹ ਪੀਣੀ ਆ….।” ਉਸ ਨੇ ਕਿਹਾ ਸ਼ਾਇਦ ਉਹ ਨਸ਼ੇ ਚ ਸੀ ।
ਮੇਰੇ ਕੋਲ ਚਾਹ ਤੇ ਲੰਗਰ ਦਾ ਠੇਕਾ ਸੀ ਤੇ ਮੈਂ ਟੱਰਕ ਚੋਂ ਕੋਇਲਿਆਂ ਦੀਆਂ ਬੋਰੀਆਂ ਲਵਾ ਰਿਹਾ ਸੀ । ਮੇਰੇ ਕੋਲੋਂ ਰਿਹਾ ਨਾ ਗਿਆ ਤੇ ਮੈਂ ਉਸ ਪੱਤਰਕਾਰ ਨੂੰ ਕਿਹਾ
“ਭਾਈ ਸਾਹਬ ਕੋਇਲਿਆਂ ਦਾ ਟਰੱਕ ਭਰ ਕੇ ਆ ਗਿਆ ਹੈ ਜੀ ।”
“ਇਸ ਵਿਚ ਮੈਂ ਕੀ ਕਰਾਂ ………….?”ਪਤੱਰਕਾਰ ਨੇ ਕਿਹਾ
“ਤੁਸੀਂ ਇਸ ਵਿਚਾਰੇ ਨੂੰ ਪੁੱਛ ਰਹੇ ਹੋ ਤੁਸੀਂ ਕਿਹੜੀ ਪਾਰਟੀ ਦੇ ਪੱਖ ਚ ਆਏ ਹੋ ਇਹ ਤਾਂ ਵਿਚਾਰੇ ਇਹਨਾਂ ਟਰੱਕ ਵਿਚ ਆਏ ਕੋਇਲਿਆਂ ਵਾਂਗ ਨੇ ਇਹਨਾਂ ਨੂੰ ਨਹੀਂ ਪਤਾ ਇਹ ਕਿਹੜੀ ਭੱਠੀ ਚ ਮੱਚਣਗੇ ।” ਮੇਰੇ ਮੂੰਹੋਂ ਨਿਕਲ ਗਿਆ ਤੇ ਉਹ ਪੱਤਰਕਾਰ ਪਤਾ ਨਹੀਂ ਕਿੱਥੇ ਚਲਿਆ ਗਿਆ । ਦੂਸਰੇ ਦਿਨ ਚਾਰ ਪੰਜ ਸ਼ਾਇਦ ਸਰਕਾਰੂ ਚੈਨਲ ਬਰੇਕਿੰਗ ਨਿਊਜ਼ ਦੱਸ ਰਹੇ ਸੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ ਅੱਜ ਤੱਕ ਦੀ ਸਭ ਤੋ ਵੱਡੀ ਰੈਲੀ ਰਹੀ ।ਰੈਲੀਆਂ ਦੇ ਇਸ਼ਤਿਹਾਰਾਂ ਨਾਲ ਅਖ਼ਬਾਰ ਭਰੇ ਪਏ ਸੀ ।

No comments:

Post a Comment