Tuesday, December 27, 2011

ਮੈਂ ਤੇ ਮੇਰਾ ਮਨੂਆ / میں تے میرا منوآ

- ਸੁਰਿੰਦਰ ਕੌਰ ਬਿੰਨਰ (ਸ਼ਿੰਦਰ ਸੁਰਿੰਦ)

ਚੁੱਪ ਕਰ ਮਨੂਏ,
ਚਲ ਆਪਾਂ ਚਲੀਏ,
ਸੱਜਣਾ ਦੇ ਦਰਬਾਰ,
ਜਿੱਥੇ ਕਲੀਆਂ ਖਿੜਨ ਹਜਾਰ,
ਜਿੱਥੇ ਗੁੰਚਿਆਂ ਪਾਈ ਛਿੰਜ,
ਜਿੰਥੇ ਰੂਹ ਨਾਂ ਹੋਵੇ ਪਿੰਜ,
ਜਿੱਥੇ ਖਿੜਦੀ ਨਿੱਤ ਬਹਾਰ,
ਜਿੱਥੇ ਜਿੱਤ ਨਾਂ ਕੋਈ ਹਾਰ,
ਜਿੱਥੇ ਲੂੰ-ਲੂੰ ਖਿੜ-ਖਿੜ ਨੱਚੇ,
ਜਿੱਥੇ ਬਾਲ-ਬਿਰਧ ਸਭ ਹੱਸੇ |
ਜਿੱਥੇ ਸੋਗੀ ਨਾਂ ਹੀ ਕੋਈ,
ਜਿੱਥੇ  ਰੋਗੀ ਨਾਂ ਹੀ ਕੋਈ,
ਜਿੱਥੇ ਹੁੱਬ-ਹੁੱਬ ਅੱਲੜਾਂ ਹੱਸਣ,
ਗੱਲਾਂ ਮਾਹੀਏ ਦੀਆਂ ਦੱਸਣ,
ਅੱਧੀਆਂ ਪੁੱਛਣ, ਅੱਧੀਆਂ ਦੱਸਣ,
ਕਿਸੇ ਨੂੰ ਗੋਰੇ ਮਾਹੀਏ ਦਾ ਚਾਅ,
ਕਿਸੇ ਦਾ ਕਾਲਾ ਭਰਦੀ ਹਾਅ,
ਕਿਸੇ ਨੂੰ ਖੱਟੀ ਚੁੰਨੀ ਦਾ ਚਾਅ,
ਕੋਈ ਵੰਗਾਂ ਰਹੀ ਛਣਕਾ |
ਚਲ ਮਨੂਆ ਆਪਾਂ ਓਥੇ ਚਲੀਏ,
ਰੂਹ ਤੋਂ ਲਾਹੀਏ ਭਾਰ, 
ਲਈਏ ਹੋਰ ਕਿਸੇ ਦੀ ਸਾਰ |
ਹਾਸੇ ਖੁਸ਼ੀਆਂ ਆਪਾਂ ਵੰਡੀਏ
ਨਾਂਹਦਰੂ ਸੋਚਾਂ ਨੂੰ ਅੱਜ ਛੰਡੀਏ,
ਦੀਨ-ਦੁਖੀ ਦੇ ਦਰਦ ਨੂੰ ਵੰਡੀਏ |

~~~~~~~~~~~~~~~~~~~~~~~~~~~~~~

سریندر کور بنر (شندر سرند -
چپّ کر منوئے،
چل آپاں چلیئے،
سجنا دے دربار،
جتھے کلیاں کھڑن ہزار،
جتھے غنچیاں پائی چھنج،
جنتھے روح ناں ہووے پنج،
جتھے کھڑدی نت بہار،
جتھے جت ناں کوئی ہار،
جتھے لوں-لوں کھڑ-کھڑ نچے،
جتھے بال-بردھ سبھ ہسے |
جتھے سوگی ناں ہی کوئی،
جتھے  روگی ناں ہی کوئی،
جتھے حب-حب الڑاں ہسن،
گلاں ماہیئے دیاں دسن،
ادھیاں پچھن، ادھیاں دسن،
کسے نوں گورے ماہیئے دا چاء،
کسے دا کالا بھردی ہاء،
کسے نوں کھٹی چنی دا چاء،
کوئی ونگاں رہی چھنکا |
چل منوآ آپاں اوتھے چلیئے،
روح توں لاہیئے بھار، 
لئیے ہور کسے دی سار |
ہاسے خوشیاں آپاں ونڈیئے
نانہدرو سوچاں نوں اج چھنڈیئے،
دین-دکھی دے درد نوں ونڈیئے |

No comments:

Post a Comment