Saturday, October 29, 2011

ਸਬਰ ਪਿਆਲਾ ਪੀ ਓਹ ਯਾਰ / صبر پیالہ پی اوہ یار

- ਡਾ. ਲੋਕ ਰਾਜ / ڈا. لوک راج

ਕੀ ਤੋਂ ਹੋ ਗਿਆ ਕੀ ਓਹ ਯਾਰ
ਸਬਰ ਪਿਆਲਾ ਪੀ ਓਹ ਯਾਰ

ਜਦ ਵੀ ਏਧਰ ਫੇਰਾ ਪਾਵੀਂ
ਫਰਜ਼ ਨਿਭਾਉਂਦਾ ਤੁਰਿਆ ਜਾਵੀਂ
ਨਾ ਕੋਈ ਆਸ ਕਿਸੇ ਤੋਂ ਲਾਵੀਂ
ਕੀ ਪੁੱਤਰ ਕੀ ਧੀ ਓਹ ਯਾਰ

ਸ਼ਾਹ ਇਨਾਇਤ ਜੋ ਫਰਮਾਇਆ
ਇਧਰੋਂ ਪੁੱਟਿਆ ਓਧਰ ਲਾਇਆ
ਕਿਓਂ ਨਾ ਭੇਤ ਅਜੇ ਤਕ ਪਾਇਆ
ਕੀ ਤੇਰੀ ਮਰਜ਼ੀ ਓਹ ਯਾਰ

ਕੌਣ ਕਰੇ ਲੇਖੇ ਜਨਮਾਂ ਦੇ
ਲੰਘ ਜਾਂਦੀ ਏ ਆਉਂਦੇ ਜਾਂਦੇ
ਸਭ ਕੁਝ ਬਦਲੇ ਨਾਲ ਸਮੇਂ ਦੇ
'ਹੈ' ਹੋ ਜਾਂਦਾ 'ਸੀ' ਓਹ ਯਾਰ

ਕੀ ਏ ਰਖਿਆ ਮਸਜਿਦ ਮੰਦਰ
ਹਰ ਕੋਈ ਬਣਦਾ ਆਪ ਸਿਕੰਦਰ
ਸਭ ਕੁਝ ਛੁਪਿਆ ਤੇਰੇ ਅੰਦਰ
ਓਧਰ ਪਾ ਝਾਤੀ ਓਹ ਯਾਰ

ਕੀ ਤੋਂ ਹੋ ਗਿਆ ਕੀ ਓਹ ਯਾਰ
ਸਬਰ ਪਿਆਲਾ ਪੀ ਓਹ ਯਾਰ

...........................................

کی توں ہو گیا کی اوہ یار
صبر پیالہ پی اوہ یار

جد وی ایدھر پھیرا پاویں
فرض نبھاؤندا تریا جاویں
نہ کوئی آس کسے توں لاویں
کی پتر کی دھی اوہ یار

شاہ عنایت جو فرمایا
ادھروں پٹیا اودھر لایا
کیوں نہ بھیت اجے تک پایا
کی تیری مرضی اوہ یار

کون کرے لیکھے جنماں دے
لنگھ جاندی اے آؤندے جاندے
سبھ کجھ بدلے نال سمیں دے
'ہے' ہو جاندا 'سی' اوہ یار

کی اے رکھیا مسجد مندر
ہر کوئی بندا آپ سکندر
سبھ کجھ چھپیا تیرے اندر
اودھر پا جھاتی اوہ یار

کی توں ہو گیا کی اوہ یار
صبر پیالہ پی اوہ یار

No comments:

Post a Comment