Saturday, November 5, 2011

ਅੱਖ 'ਚੋਂ ਜਿਹੜੀ ਕਿਰ ਨਾ ਸੱਕੀ, ਉਸ ਅੱਥਰ ਨੂੰ ਕੀ ਆਖਾਂਗੇ

- ਤਰਲੋਕ ਸਿੰਘ ਜੱਜ

ਖਾਲੀ ਕਾਸਾ ਲੈ ਘਰ ਪਰਤੇ, ਉਸ ਫੱਕਰ ਨੂੰ ਕੀ ਆਖਾਂਗੇ |
ਅੱਖ 'ਚੋਂ ਜਿਹੜੀ ਕਿਰ ਨਾ ਸੱਕੀ, ਉਸ ਅੱਥਰ ਨੂੰ ਕੀ ਆਖਾਂਗੇ |
 
ਖੜਾ ਖੜੋਤਾ ਬੁੱਤ ਦਿਸਦਾ ਸੀ, ਪਰ ਜਦ ਨੇੜੇ ਜਾ ਕੇ ਤੱਕਿਆ,
ਤੱਕਿਆ ਜਿਸ ਦੀ ਅੱਖ ਵਿਚ ਪਾਣੀ, ਉਸ ਪੱਥਰ ਨੂੰ ਕੀ ਆਖਾਂਗੇ |
 
ਵਿਨ੍ਹਿਆ ਬਾਂਸ ਬੰਸਰੀ ਹੋਇਆ , ਜਿਥੇ ਪਿਆ, ਪਿਆ ਰਹਿਣਾ ਸੀ, 
ਤੂੰ ਜੋ ਹੋਠ ਛੁਹਾ ਕੇ ਜਣਿਆ, ਉਸ ਅੱਖਰ  ਨੂੰ ਕੀ ਆਖਾਂਗੇ |
 
ਤੂੰ ਕਹਿੰਦਾ ਸੈਂ ਪਹਿਲਾਂ ਇਸਨੂੰ ਵੇਖੋ  ਤੇ ਫਿਰ ਪੈਰ ਪਸਾਰੋ, 
ਜੋ  ਛੂਹੰਦੇ ਹੀ ਸਿਰ ਤੋਂ ਫਟ ਗਈ, ਉਸ ਚੱਦਰ  ਨੂੰ ਕੀ ਆਖਾਂਗੇ |
 
ਤੇਰੇ ਦਿਲ ਦੀ ਜਲਨ ਤੇਰੀਆਂ, ਅੱਖਾਂ ਦੇ ਵਿਚ ਉਤਰੀ ਵੇਖੀ,
ਪਰ ਜੋ ਤੇਰੇ ਮੁੱਖ  'ਚੋਂ ਕਿਰਦੀ, ਉਸ ਸ਼ੱਕਰ ਨੂੰ ਕੀ ਆਖਾਂਗੇ |
 
ਤੇਰੀ ਕਰਨੀ ਸਾਡੀ ਭਰਨੀ, ਤੁਧ ਬਿਨ ਹੋਰ ਸੁਣਾਈਏ ਕਿਸ ਨੂੰ 
ਤੁਧ ਕਾਰਨ ਜੋ ਘਰ ਘਰ ਵਿਛਿਐ, ਉਸ ਸੱਥਰ  ਨੂੰ ਕੀ ਆਖਾਂਗੇ |

No comments:

Post a Comment