-ਨਕਾਸ਼ ਚਿੱਤੇਵਾਣੀ
ਬੁੱਧ ਪਈ ਜਦ ਮੇਰੇ ਪੱਲੇ ,
ਅਉਧ ਹੋਈ ਪਰਛਾਵਾਂ ।
ਮਿਟਦਾ ਜਾਂਦੈ ਦਿਲ ਤਖ਼ਤੀ ਤੋਂ,
ਸੱਜਣਾ ਦਾ ਸਰਨਾਵਾਂ ।
ਸੋਚਾਂ ਲੱਦੀ ਸੰਝ ਢਲੇ ਜਦ,
ਬੁੱਲ ਸੁੱਕਦੇ ਨੇ ਮੇਰੇ ,
ਯਾਦਾਂ ਵਾਲੇ ਫਨੀਅਰ ਫੜਕੇ ,
ਜੀਭਾ ਉੱਤੇ ਲੜਾਵਾਂ ।
ਦੀਦ ਉਹਦੀ ਤੋਂ ਕਿੰਨੇ ਯਾਰੋ,
ਮੇਰੇ ਗੀਤ ਅਛੂਹੇ ,
ਨਿੱਤ ਨੈਣਾ ਦੇ ਖੋਹਲਾਂ ਬੀੜੇ ,
ਮੱਘਦੀ ਹਿੱਕ ਠਰਾਵਾਂ ।
ਅਕਲਾਂ ਦਾ ਕਰ ਵੱਟਾ ਤੱਤਾ,
ਨਿੱਤ ਜੋੜਾਂ ਤੇ ਫੇਰਾਂ ,
ਫੱਟ ਇਸ਼ਕ ਦੇ ਸੇਕ ਨਾ ਸੱਕਾਂ,
ਲੱਭਕੇ ਗੁੱਝੀਆਂ ਥਾਵਾਂ ।
ਮੇਰੀ ਪੀੜ ਅਨੰਤੀ ਯਾਰੋ,
ਹੋਰ ਨਾ ਕਰਿਉ ਜ਼ਖ਼ਮੀ ,
ਹਾੜਾ ਮੈਨੂੰ ਮੋੜ ਦਿਉ,
ਮੇਰੇ ਹੰਝੂ ਹਉਕੇ ਹਾਵਾਂ ।
No comments:
Post a Comment