Friday, October 28, 2011

ਮੂੰਹ ਚੁੱਕ ਕੇ

- ਡਾ.ਅਮਰੀਕ ਸਿੰਘ ਕੰਡਾ

“ਇਸ ਮਰੀਜ਼ ਨੂੰ ਗੱਲਾਂ ਚ ਲਾਈ ਰੱਖੋ,ਇਹ ਮਰੀਜ਼ ਨੂੰ ਨੀਂਦ ਨਹੀਂ ਆਉਣੀ ਚਾਹੀਦੀ,ਸਿਰ ਦੀ ਸੱਟ ਹੈ,ਸਮਝ ਗਏ ਨਾਂ ਤੁਸੀਂ ਆਹੋ…? ਡਾਕਟਰ ਸਾਹਬ ਨੇ ਇਕੋ ਸਾਹ ਕਿਹਾ ਸੀ
“ਜੀ ਡਾਕਟਰ ਸਾਹਬ ……?” ਰਿਸ਼ਤੇਦਾਰਾਂ ਨੇ ਕਿਹਾ ।
“ਬੱਸ ਇਸਨੂੰ ਕੁਝ ਨਾ ਕੁਝ ਪੁੱਛੀ ਜਾਉ ,ਮੈਂ ਆਇਆ ।” ਡਾਕਟਰ ਸਾਹਬ ਹੋਰ ਮਰੀਜ਼ ਵੇਖਣ ਚਲੇ ਗਏ
ਥੋੜੀ ਦੇਰ ਬਾਅਦ ਡਾਕਟਰ ਫੇਰ ਵਾਪਿਸ ਆ ਗਏ ਤੇ ਮਰੀਜ਼ ਨੂੰ ਕਹਿਣ ਲੱਗੇ
“ਹਾਂ ਜੀ ਸਿੰਘ ਸਾਹਬ ਜੀ ਕੀ ਹਾਲ ਹੈ………?”
“ਵਧੀਆ ਡਾਕਟਰ ਸਾਹਬ ਵਧੀਆ ਤੁਸੀਂ ਸੁਣਾਉ ਕੀ ਹਾਲ ਹੈ ਤੁਹਾਡਾ……..?” ਸਰਦਾਰ ਜੀ ਨੇ ਡਾਕਟਰ ਸਾਹਬ ਨੂੰ ਪੁਛਿਆ
“ਸਿੰਘ ਸਾਹਬ ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਪੰਜਾਹ ਭੇਡਾਂ ਹੋਣ ਤਾਂ ਉਸ ਵਿਚੋਂ ਤੁਹਾਡੀਆਂ ਨੌਂ ਭੇਡਾਂ ਕਿਤੇ ਚਲੀਆਂ ਜਾਣ ਤਾਂ ਤੁਹਾਡੇ ਕੋਲ ਕਿੰਨੀਆਂ ਭੇਡਾਂ ਬਚੀਆਂ……..?”
“ਹਾ ਹਾ ਹਾ ਹਾ…..?”ਸਰਦਾਰ ਜੀ ਹੱਸੇ
“ਸਿੰਘ ਸਾਹਬ ਹੱਸੋ ਨਹੀਂ ਦਸੋ…………..?” ਡਾਕਟਰ ਨੇ ਕਿਹਾ
“ਹਾ ਹਾ ਹਾ ਡਾਕਟਰ ਸਾਹਬ ਮੈਨੂੰ ਤਾਂ ਤੁਹਾਡੇ ਤੇ ਹਾਸਾ ਆਈ ਜਾਂਦਾ,ਤੁਸੀਂ ਕਿਹੜੇ ਚੱਕਰਾਂ ਚ ਪੈ ਗਏ ……?”
“ਹਾ ਹਾ ਹਾ ਦਸੋ ਫਿਰ …..?”
“ਕੋਈ ਵੀ ਭੇਡ ਨਹੀਂ ਬਚੀ ।“”ਸਰਦਾਰ ਜੀ ਨੇ ਕਿਹਾ
“ਹਾ ਹਾ ਹਾ ਨਹੀਂ ਸਿੰਘ ਸਾਹਬ ਬਾਕੀ ਫੋਰਟੀ ਵੰਨ ਬਚੀਆਂ ।” ਡਾਕਟਰ ਨੇ ਕਿਹਾ
“ਨਹੀਂ ਡਾਕਟਰ ਸਾਹਬ ਤੁਹਾਨੂੰ ਭੇਡਾਂ ਬਾਰੇ ਕੁਝ ਨਹੀਂ ਪਤਾ,ਜੇ ਇਕ ਭੇਡ ਮੂੰਹ ਚੁੱਕ ਕੇ ਤੁਰ ਪਈ ਤਾਂ ਬਾਕੀ ਭੇਡਾਂ ਵੀ ਉਹਦੇ ਮਗਰੇ ਮੂੰਹ ਚੁੱਕ ਕੇ ਤੁਰ ਪੈਂਦੀਆਂ ਨੇ ਮੂੰਹ ਚੁੱਕ ਕੇ ਇਹ ਭੇਡਾਂ ਦੀ ਭੇਡਚਾਲ ਹੈ ਡਾਕਟਰ ਸਾਹਬ ।”ਸਰਦਾਰ ਜੀ ਭੇਡਾਂ ਬਾਰੇ ਡਾਕਟਰ ਸਾਹਬ ਨੂੰ ਲਗਾਤਾਰ ਦਸ ਰਹੇ ਸਨ । ਡਾਕਟਰ ਸਾਹਬ ਹੁਣ ਚੁਪ ਹੋ ਗਏ …

No comments:

Post a Comment