Thursday, October 13, 2011

ਦੋਸਤਾ

- ਪਰਮਿੰਦਰ ਸਿੰਘ ਅਜ਼ੀਜ਼

ਮੁੱਦਤ ਹੋਈ, ਨਹੀਂ ਹੋਈ ਗੱਲਬਾਤ ਦੋਸਤਾ
ਘੁੱਪ ਹਨੇਰੀ ਲਗਦੀ ਏ ਪ੍ਰਭਾਤ ਦੋਸਤਾ
ਇੰਜ ਤਾਂ ਕਿਸ ਦਿਨ ਨਹੀਂ ਤੈਨੂੰ ਮੈਂ ਸੋਚਿਆ
ਯਾਦ ਆਇਆ ਤੂੰ ਬਹੁਤ ਕਲ ਰਾਤ ਦੋਸਤਾ
ਅੱਖਾਂ ਵਿਚੋਂ ਪਾਣੀ ਬਣ ਕੇ ਵਹਿ ਤੁਰੇ ਮੋਤੀ
ਚੇਤੇ ਆਈ ਆਖਰੀ ਮੁਲਾਕਾਤ ਦੋਸਤਾ
ਸਾਰੀ ਗੱਲ ਦੱਸੇ ਬਿਨਾ ਨਾ ਨੀਂਦ ਪੈਂਦੀ ਸੀ
ਹੁਣ ਕਿਵੇਂ ਛੁਪ ਜਾਂਦੀ ਏ ਹਰ ਬਾਤ ਦੋਸਤਾ
ਤੂੰ ਗਲਤ ਹੈਂ ਜਾਂ ਕਿਤੇ ਮੇਰੀ ਹੀ ਹੈ ਗਲਤੀ
ਕੁਝ ਵੀ ਹੋਵੇ, ਹੋਵੇ ਤਾਂ ਸ਼ੁਰੂਆਤ ਦੋਸਤਾ
ਕੋਈ ਮੋਮ ਤੇ ਕੋਈ ਪਥਰਦਿਲ ਹੋ ਜਾਂਦਾ ਏ
ਆਪੋ ਆਪਣੀ ਹੁੰਦੀ ਏ ਔਕਾਤ ਦੋਸਤਾ
ਤੂੰਹੀਓ ਕਹਿੰਦਾ ਸੀ ਕਿ ਨਾ ਬਦਲਾਂਗੇ ਕਦੇ ਵੀ
ਬਦਲ ਗਏ ਨੇ ਸ਼ਾਇਦ ਹੁਣ ਹਾਲਾਤ ਦੋਸਤਾ

No comments:

Post a Comment