Showing posts with label ਫ਼ਲਸੂਈਆਂ. Show all posts
Showing posts with label ਫ਼ਲਸੂਈਆਂ. Show all posts

Friday, October 14, 2011

ਅਹਿਸਾਨ ਫਰਾਮੋਸ਼

-ਜਸਵਿੰਦਰ ਸਿੰਘ ਅਨਾਮ

ਅਜੋਕੇ ਸਮੇ ਵਿੱਚ ਇੱਕ ਦੂਜੇ ਦੇ ਸਹਾਰੇ ਤੋਂ ਬਿਨਾ ਜਿਉਣਾ ਜੇ ਅਸੰਭਵ ਨਹੀਂ ਤਾਂ ਬਹੁਤ ਔਖਾ ਜਰੂਰ ਹੈ । ਫਰਜ਼ ਕਰੋ , ਅੰਨ੍ਹੈਵਾਹ ਦੌੜ ਰਹੀ ਦੁਨੀਆਂ ਵਿੱਚ ਅੱਜ ਜੇ ਸਾਨੂੰ ਇੱਕ ਇੱਕ ਇੱਟ ਆਪ ਪੱਥ , ਪਕਾਕੇ ਛੱਤ ਪਉਣ ਤੱਕ ਆਪ ਕਰਨਾ ਪਏ ਤਾਂ ਨਾਨੀ ਭੁੱਲ ਜਾਏ , ਪਰ ਆਲੀਸ਼ਾਨ ਬੰਗਲੇ ਵਿੱਚ ਪੈਰ ਪਉਣ ਤੋਂ ਪਹਿਲਾਂ ਸਾਡਾ ਸਾਰਾ ਜ਼ੋਰ ਉਸ ਪੁਜਾਰੀ ਨੂੰ ਖੁਸ਼ ਕਰਨ ਉੱਤੇ ਲੱਗਿਆ ਹੁੰਦਾ ਹੈ , ਜਿਸ ਨੂੰ ਜੇ , ਦੋ ਇੱਟਾਂ ਚੁਕਾ ਦਿੱਤੀਆਂ ਜਾਣ ਤਾਂ ਵਿਚਾਰਾ ਮੂਧੇ ਮੂੰਹ ਡਿੱਗਿਆ ਮਿਲੇ , ਦੂਜਾ ਨੰਬਰ ਸਾਡੇ ਤੋਂ ਵੱਡਾ ਸਮਾਜਿਕ ਜਾਂ ਆਰਥਿਕ ਰੁਤਬਾ ਰੱਖਣ ਵਾਲਿਆਂ ਦਾ  ਪਰ ਉਹ ਮਜਦੂਰ ਜਿਸ ਨੇ ਹਰ ਇੱਟ ਦਾ ਭਾਰ ਆਪਣੇ ਤਨ ਤੇ ਹੰਢਾਇਆ ਹੈ ਸਾਡੇ ਚੇਤੇ ਵਿੱਚੋਂ ਬਿਲਕੁਲ ਮਨਫੀ ਹੁੰਦਾ ਹੈ ।

ਪੁਰਾਣੀ  ਸੁਣੀ ਸੁਣਾਈ ਗੱਲ ਹੈ ਕਿ ਕਿਸੇ ਪਿੰਡ ਦੇ ਚੌਧਰੀ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਧੀ ਦਾ ਵਿਆਹ ਕੀਤਾ । ਲੋਕ ਚਰਚਾ ਹੋਈ ਪਰ ਇਕ ਦਿਨ ਬਹੁਤ ਹੀ ਗਰੀਬ ਆਦਮੀ ਸੱਥ ‘ਚ ਬੈਠਾ ਕਹਿਣ ਲੱਗਾ ਕਿ ਚੌਧਰੀ ਭਾਵੇਂ ਕ੍ਰੋੜਾਂ ਖਰਚ ਦਿੰਦਾ ਕਰ ਜੋ ਮੈਂ ਆਪਣੀ ਧੀ ਦੇ ਵਿਆਹ ਲਈ ਕੀਤਾ ਹੈ ਉਸ ਦੇ ਬਰਾਬਰ ਚੌਧਰੀ ਕੁਝ ਨਹੀਂ ਹੈ । ਲੋਕ ਹੈਰਾਨ ਸਨ ਗਰੀਬ ਕਹਿਣ ਲੱਗਾ ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਪੰਜ ਸੌ ਰੁਪਏ ਜੋੜੇ ਸਨ ਤੇ ਧੀ ਦੇ ਵਿਆਹ ਲਈ ਪੰਜ ਸੌ ਦਾ ਕਰਜਾ ਲਿਆ ਸੀ ਤੇ ਆਪਣੀ ਰਹਿੰਦੀ ਜ਼ਿੰਦਗੀ ਉਹ ਕਰਜਾ ਲਹੁੰਦਿਆਂ ਗੁਜ਼ਾਰ ਦੇਣੀ ਹੈ ਇਸ ਤਰ੍ਹਾਂ ਮੈਂ ਆਪਣੀ ਸਾਰੀ ਉਮਰ ਆਪਣੀ ਧੀ ਲੇਖੇ ਲਾ ਦਿੱਤੀ ।

ਇਹ ਕਹਾਣੀ ਬਹੁਤ ਕੁਝ ਲੁਕੋਈ ਬੈਠੀ ਹੈ । ਔਖੇ ਸਮੇ ਕੋਈ ਆਪਣੇ ਕੋਲ ਨੜਿੰਨਵੇਂ ਹੁੰਦਿਆਂ ਕਿਸੇ ਹੀਲੇ ਵਸੀਲੇ ਸੌ ਰੁਪਏ ਨਾਲ ਸਾਡੀ ਮੱਦਦ ਕਰਦਾ ਹੈ ਤੇ ਉਪਰਲੇ ਇੱਕ ਰੁਪਏ  ਦਾ ਕਰਜ ਉਤਾਰਨ ਲਈ ਆਪਣਾ ਆਪ ਦਾਅ ਉੱਤੇ ਲਾ ਦਿੰਦਾ ਹੈ ਪਰ ਦੂਜਾ ਲੱਖ ਵਿੱਚੋਂ ਇੱਕ ਸੌ ਇੱਕ ਦੇ ਕੇ ਬਾਜੀ ਲੈ ਜਾਂਦਾ ਹੈ । ਸਾਡੇ ਲਈ ਕਿਸੇ ਦੀ ਬਰਬਾਦ ਹੋਈ ਜ਼ਿੰਦਗੀ ਮਾਇਨੇ ਨਹੀਂ ਰਖਦੀ । ਅਸੀਂ ਸੌ ਵਾਲੇ ਨਾਲ ਗੱਲ ਕਰਨੀ ਆਪਣੀ ਹੱਤਕ ਸਮਝਦੇ ਹਾਂ ਕਿ ਇੱਕ ਸੌ ਇੱਕ ਵਾਲਾ ਕੀ ਆਖੇਗਾ ।

Saturday, October 8, 2011

ਰੀਝਾਂ ਤੇ ਰਮਜ਼ਾਂ...

-ਜਗਦੀਸ਼ ਕੌਰ

ਹਰ ਰੋਜ਼ ਜ਼ਿੰਦਗੀ ... ਜੋ ਮੈਨੂੰ ਸਿਖਾਉਂਦੀ ਹੈ... ਪੋਲੇ ਜਿਹੇ... ਆਪਣੇ ਭੇਤਾਂ ਦੀਆਂ ਰਮਜ਼ਾਂ ਸੁਝਾਉਂਦੀ ਹੈ... ਹਰ ਪਲ ਰੀਝਾਂ ਦੀਆਂ ਤਰੰਗਾਂ ਛੇੜਦੀ ਹੈ... ਤੇ ਮਨੁੱਖ ਆਪਣੇ ਇਸ ਕਰਮ-ਖੇਤਰ ਵਿਚ ..ਇਨ੍ਹਾਂ ...ਰੀਝਾਂ ਤੇ ਰਮਜ਼ਾਂ ...ਨੂੰ ਪਾਲ਼ਦਾ ਹੋਇਆ ਤੁਰਦਾ ਰਹਿੰਦਾ ਹੈ...ਦੋਸਤੋ... ਇਸ ਮਹਾਂਵਾਕ ਨਾਲ... ਰੀਝਾਂ ਤੇ ਰਮਜ਼ਾਂ.... ਦੀ ਇਕ ਲੜੀ ਪਰੋਣ ਦਾ ਯਤਨ ....

"ਜੋ ਬ੍ਰਹਿਮੰਡੇ ਸੋਈ ਪਿੰਡੇ".....ਭਗਤ ਪੀਪਾ

ਯਾਤਰਾ... ਭ੍ਰਮਣ... ਇਸ ਵਿਚੋਂ ਮੈਨੂੰ ... ਇਕ ਗੱਲ ... ਜਿਹੜੀ ਸਮਝ ਆਈ ਹੈ... ਉਹ ਇਹ ਕਿ... ਜਿੰਨੀ ਯਾਤਰਾ ਤੁਸੀਂ ਬਾਹਰ ਕਰਦੇ ਹੋ... ਓਨੀ ਹੀ ਇਹ ਯਾਤਰਾ... ਤੁਹਾਡੇ ਅੰਦਰ ਵੱਲ ਨੂੰ ਤੁਰਦੀ ਹੈ...!  ਕੁਦਰਤ ਦੇ ਮਹਾਂ-ਦਰਸ਼ਨ... ਸਾਗਰਾਂ ਦਾ ਮਹਾਂ-ਸੰਗੀਤ... ਤੁਹਾਨੂੰ ਅੰਦਰੋਂ ਵੱਡਾ ਕਰਦਾ ਹੈ... ਅਤਿ ਵਿਸ਼ਾਲ..!  ਪਰਦੇਸੀ ਮਨ ਲਈ .. 'ਸਭ ਦੇਸ ਪਰਾਇਆ'... ਕਿਉਂ ਹੋ ਜਾਂਦੇ..?..ਨਾਨਕ ਦੀ ਇਹ ਗੱਲ ਮੈਨੂੰ ਹੁਣ ਹੋਰ ਤਰਾਂ ਸਮਝ ਆਉਂਦੀ ਹੇ...! ਤੁਸੀਂ ਹੱਦਬੰਦੀਆਂ ਤੋਂ ਉੱਪਰ ਉੱਠ  ਜਾਂਦੇ ਹੋ... ਥਾਵਾਂ ਦੇ ਬੰਧੇਜ ਤੋਂ ਮੁਕਤ ਹੋ ਜਾਂਦੇ ਹੋ... !.. ਪਤਾ ਨਹੀਂ ਕਿਹੀ ਹੈ ਇਹ .. ਮੁਹੱਬਤੀ ਖਿੱਚ.. ਜੋ ਤੁਹਾਨੂੰ ..ਅਨੰਤ ਥਲਾਂ ਨੂੰ ਚੀਰਦੀ...  ਅਥਾਹ ਸਾਗਰਾਂ ਤੋਂ ਪਾਰ ਲੈ ਤੁਰਦੀ ਹੈ... ! .. ਹੇ ਨਾਨਕ !..ਤੇਰੀਆਂ ਯਾਤਰਾਵਾਂ ਨੂੰ ਪ੍ਰਣਾਮ... !.. ਤੇਰੀਆਂ ਚਿੰਤਨ-ਉਦਾਸੀਆਂ ਨੂੰ ਨਮਸਕਾਰ... !!